ਚੌਪਈ ਸਾਹਿਬ (ਹਮਰੀ ਕਰੋ ਹਾਥ ਦੈ ਰੱਛਾ) — ਬਾਣੀ ਅਰਥ ਸਹਿਤ

ਚੌਪਈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ, ਜੋ ਦਸਮ ਗ੍ਰੰਥ ਸਾਹਿਬ ਵਿੱਚ ਦਰਜ ਹੈ ਅਤੇ ਚੌਪਈ ਛੰਦ ਵਿੱਚ ਰਚੀ ਗਈ ਹੈ — ਇਹ ਚਾਰ ਹਿੱਸਿਆਂ ਵਾਲੇ ਛੋਟੇ ਬੰਦਾਂ ਦੀ ਕਾਵਿ-ਸ਼ੈਲੀ ਹੈ। ਇਹ ਇੱਕ ਬੇਨਤੀ, ਯਾਨੀ ਨਿਮਰ ਅਰਦਾਸ, ਵਜੋਂ ਸ਼ੁਰੂ ਹੁੰਦੀ ਹੈ, ਜਿਸ ਵਿੱਚ ਪਰਮਾਤਮਾ ਅੱਗੇ ਆਪਣੇ ਹੱਥਾਂ ਨਾਲ ਸਾਡੀ ਰੱਖਿਆ ਕਰਨ ਦੀ ਮੰਗ ਕੀਤੀ ਗਈ ਹੈ।

ਸ੍ਰੀ ਦਸਮ ਗ੍ਰੰਥ ਸਾਹਿਬGuru Gobind Singh Ji

🙏 ਗੁਰਬਾਣੀ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਬਹੁਤ ਲੋਕ ਇਸ ਨੂੰ ਪੜ੍ਹਨ ਜਾਂ ਪਾਠ ਕਰਨ ਵੇਲੇ ਸਿਰ ਢਕਦੇ ਹਨ।

ਕਬਿਯੋ ਬਾਚ ਬੇਨਤੀ ॥

kabiyo baach benatee ||

ਕਵੀ ਨੇ ਬੇਨਤੀ ਕੀਤੀ:

ਚੌਪਈ ॥

chauapiee ||

ਚੌਪਈ:

ਹਮਰੀ ਕਰੋ ਹਾਥ ਦੈ ਰੱਛਾ ॥

hamaree karo haath dhai ra'chhaa ||

(ਹੇ ਪਰਮ ਸੱਤਾ!) ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ।

ਪੂਰਨ ਹੋਇ ਚਿਤ ਕੀ ਇੱਛਾ ॥

pooran hoi chit kee i'chhaa ||

(ਤਾ ਜੋ) ਮੇਰੇ ਚਿਤ ਦੀ ਇੱਛਾ ਪੂਰੀ ਹੋ ਜਾਏ।

ਤਵ ਚਰਨਨ ਮਨ ਰਹੈ ਹਮਾਰਾ ॥

tav charanan man rahai hamaaraa ||

ਮੇਰਾ ਮਨ (ਸਦਾ) ਤੁਹਾਡੇ ਚਰਨਾ ਨਾਲ ਜੁੜਿਆ ਰਹੇ।

ਅਪਨਾ ਜਾਨ ਕਰੋ ਪ੍ਰਤਿਪਾਰਾ ॥੩੭੭॥

apanaa jaan karo pratipaaraa ||377||

ਆਪਣਾ ਜਾਣ ਕੇ ਮੇਰੀ ਪ੍ਰਤਿਪਾਲਨਾ ਕਰੋ ॥੩੭੭॥

ਹਮਰੇ ਦੁਸਟ ਸਭੈ ਤੁਮ ਘਾਵਹੁ ॥

hamare dhusaT sabhai tum ghaavahu ||

ਮੇਰੇ ਸਾਰੇ ਦੁਸ਼ਟਾ (ਦੁਸ਼ਮਣਾ) ਨੂੰ ਤੁਸੀਂ ਖ਼ਤਮ ਕਰੋ।

ਆਪੁ ਹਾਥ ਦੈ ਮੋਹਿ ਬਚਾਵਹੁ ॥

aap haath dhai moh bachaavahu ||

ਮੈਨੂੰ ਆਪਣਾ ਹੱਥ ਦੇ ਕੇ ਬਚਾਓ।

ਸੁਖੀ ਬਸੈ ਮੋਰੋ ਪਰਿਵਾਰਾ ॥

sukhee basai moro parivaaraa ||

ਹੇ ਕਰਤਾਰ! ਮੇਰਾ ਪਰਿਵਾਰ,

ਸੇਵਕ ਸਿੱਖ ਸਭੈ ਕਰਤਾਰਾ ॥੩੭੮॥

sevak si'kh sabhai karataaraa ||378||

ਸੇਵਕ, ਸਿੱਖ ਸਭ ਸੁਖੀ ਵਸਦੇ ਰਹਿਣ ॥੩੭੮॥

ਮੋ ਰੱਛਾ ਨਿਜ ਕਰ ਦੈ ਕਰਿਯੈ ॥

mo ra'chhaa nij kar dhai kariyai ||

ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ।

ਸਭ ਬੈਰਨ ਕੋ ਆਜ ਸੰਘਰਿਯੈ ॥

sabh bairan ko aaj sa(n)ghariyai ||

ਸਾਰਿਆਂ ਵੈਰੀਆਂ ਨੂੰ ਅਜ ਹੀ ਮਾਰ ਦਿਓ।

ਪੂਰਨ ਹੋਇ ਹਮਾਰੀ ਆਸਾ ॥

pooran hoi hamaaree aasaa ||

ਮੇਰੀ ਆਸ ਪੂਰੀ ਹੋ ਜਾਏ।

ਤੋਰ ਭਜਨ ਕੀ ਰਹੈ ਪਿਆਸਾ ॥੩੭੯॥

tor bhajan kee rahai piaasaa ||379||

(ਸਦਾ) ਤੇਰੇ ਭਜਨ ਲਈ (ਅਥਵਾ ਭਗਤੀ ਲਈ) ਪਿਆਸ (ਤੀਬਰ ਇੱਛਾ) ਬਣੀ ਰਹੇ ॥੩੭੯॥

ਤੁਮਹਿ ਛਾਡਿ ਕੋਈ ਅਵਰ ਨ ਧਿਯਾਊਂ ॥

tumeh chhaadd koiee avar na dhiyaauoo(n) ||

ਤੁਹਾਨੂੰ ਛਡ ਕੇ ਕਿਸੇ ਹੋਰ ਦੀ ਅਰਾਧਨਾ ਨਾ ਕਰਾ।

ਜੋ ਬਰ ਚਹੋਂ ਸੁ ਤੁਮ ਤੇ ਪਾਊਂ ॥

jo bar chaho(n) su tum te paauoo(n) ||

ਜੋ ਵਰ ਚਾਹਵਾ, ਤੁਹਾਡੇ ਤੋਂ ਹੀ ਪ੍ਰਾਪਤ ਕਰਾ।

ਸੇਵਕ ਸਿੱਖ ਹਮਾਰੇ ਤਾਰੀਅਹਿ ॥

sevak si'kh hamaare taare'eh ||

ਮੇਰੇ ਸੇਵਕਾ ਅਤੇ ਸਿੱਖਾ ਨੂੰ (ਭਵਸਾਗਰ ਵਿਚੋਂ) ਤਾਰ ਦਿਓ।

ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥੩੮੦॥

chun chun satr hamaare maare'eh ||380||

ਮੇਰੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿਓ ॥੩੮੦॥

ਆਪ ਹਾਥ ਦੈ ਮੁਝੈ ਉਬਰਿਯੈ ॥

aap haath dhai mujhai ubariyai ||

ਆਪਣਾ ਹੱਥ ਦੇ ਕੇ ਮੇਰਾ ਉੱਧਾਰ ਕਰੋ।

ਮਰਨ ਕਾਲ ਕਾ ਤ੍ਰਾਸ ਨਿਵਰਿਯੈ ॥

maran kaal kaa traas nivariyai ||

ਮੌਤ ਦੇ ਸਮੇਾਂ ਦਾ ਡਰ ਦੂਰ ਕਰ ਦਿਓ।

ਹੂਜੋ ਸਦਾ ਹਮਾਰੇ ਪੱਛਾ ॥

hoojo sadhaa hamaare pa'chhaa ||

ਸਦਾ ਮੇਰੇ ਪੱਖ ਵਿਚ ਰਹੋ

ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥੩੮੧॥

sree asidhuj joo kariyahu ra'chhaa ||381||

ਹੇ ਅਸਿਧੁਜ ਜੀ! ਅਤੇ ਮੇਰੀ ਰਖਿਆ ਕਰੋ ॥੩੮੧॥

ਰਾਖਿ ਲੇਹੁ ਮੁਹਿ ਰਾਖਨਹਾਰੇ ॥

raakh leh muh raakhanahaare ||

ਹੇ ਰਖਿਆ ਕਰਨ ਵਾਲੇ! ਮੇਰੀ ਰਖਿਆ ਕਰੋ।

ਸਾਹਿਬ ਸੰਤ ਸਹਾਇ ਪਿਯਾਰੇ ॥

saahib sa(n)t sahai piyaare ||

(ਤੁਸੀਂ) ਸੰਤਾ ਦੇ ਸਾਹਿਬ (ਸੁਆਮੀ) ਅਤੇ ਪਿਆਰੇ ਸਹਾਇਕ ਹੋ।

ਦੀਨ ਬੰਧੁ ਦੁਸਟਨ ਕੇ ਹੰਤਾ ॥

dheen ba(n)dh dhusaTan ke ha(n)taa ||

(ਤੁਸੀਂ) ਦੀਨਾ ਦੇ ਬੰਧੂ ਅਤੇ ਦੁਸ਼ਟਾ ਦੇ ਸੰਘਾਰਕ ਹੋ।

ਤੁਮ ਹੋ ਪੁਰੀ ਚਤੁਰ ਦਸ ਕੰਤਾ ॥੩੮੨॥

tum ho puree chatur dhas ka(n)taa ||382||

ਤੁਸੀਂ ਹੀ ਚੌਦਾ ਪੁਰੀਆਂ (ਲੋਕਾ) ਦੇ ਸੁਆਮੀ ਹੋ ॥੩੮੨॥

ਕਾਲ ਪਾਇ ਬ੍ਰਹਮਾ ਬਪੁ ਧਰਾ ॥

kaal pai brahamaa bap dharaa ||

ਸਮਾ ਆਣ ਤੇ ਹੀ ਬ੍ਰਹਮਾ ਨੇ ਸ਼ਰੀਰ ਧਾਰਨ ਕੀਤਾ।

ਕਾਲ ਪਾਇ ਸਿਵਜੂ ਅਵਤਰਾ ॥

kaal pai sivajoo avataraa ||

ਸਮਾ ਪਾ ਕੇ ਹੀ ਸ਼ਿਵ ਜੀ ਨੇ ਅਵਤਾਰ ਧਾਰਿਆ।

ਕਾਲ ਪਾਇ ਕਰ ਬਿਸਨੁ ਪ੍ਰਕਾਸਾ ॥

kaal pai kar bisan prakaasaa ||

ਕਾਲ ਦੀ ਪ੍ਰਾਪਤੀ ਤੇ ਹੀ ਵਿਸ਼ਣੂ ਦਾ ਪ੍ਰਕਾਸ਼ ਹੋਇਆ।

ਸਕਲ ਕਾਲ ਕਾ ਕੀਆ ਤਮਾਸਾ ॥੩੮੩॥

sakal kaal kaa keeaa tamaasaa ||383||

(ਹੇ ਮਹਾਕਾਲ! ਤੁਸੀਂ ਹੀ) ਸਾਰਿਆਂ ਕਾਲਾ ਦਾ ਕੌਤਕ ਰਚਾਇਆ ਹੋਇਆ ਹੈ ॥੩੮੩॥

ਜਵਨ ਕਾਲ ਜੋਗੀ ਸਿਵ ਕੀਓ ॥

javan kaal jogee siv keeo ||

ਜਿਸ ਕਾਲ ਨੇ ਸ਼ਿਵ ਨੂੰ ਜੋਗੀ ਬਣਾਇਆ ਹੈ

ਬੇਦ ਰਾਜ ਬ੍ਰਹਮਾ ਜੂ ਥੀਓ ॥

bedh raaj brahamaa joo theeo ||

ਅਤੇ ਬ੍ਰਹਮਾ ਜੀ ਨੂੰ ਵੇਦਾ ਦਾ ਰਾਜਾ ਬਣਾਇਆ ਹੈ।

ਜਵਨ ਕਾਲ ਸਭ ਲੋਕ ਸਵਾਰਾ ॥

javan kaal sabh lok savaaraa ||

ਜਿਸ ਕਾਲ ਨੇ ਸਾਰਿਆਂ ਲੋਕਾ (ਭੁਵਨਾ) ਨੂੰ ਸੰਵਾਰਿਆ ਹੈ,

ਨਮਸਕਾਰ ਹੈ ਤਾਹਿ ਹਮਾਰਾ ॥੩੮੪॥

namasakaar hai taeh hamaaraa ||384||

ਉਸ ਨੂੰ ਮੇਰਾ ਪ੍ਰਨਾਮ ਹੈ ॥੩੮੪॥

ਜਵਨ ਕਾਲ ਸਭ ਜਗਤ ਬਨਾਯੋ ॥

javan kaal sabh jagat banaayo ||

ਜਿਸ ਕਾਲ ਨੇ ਸਾਰਾ ਜਗਤ ਬਣਾਇਆ

ਦੇਵ ਦੈਤ ਜੱਛਨ ਉਪਜਾਯੋ ॥

dhev dhait ja'chhan upajaayo ||

ਅਤੇ ਦੇਵਤੇ, ਦੈਂਤ ਤੇ ਯਕਸ਼ ਪੈਦਾ ਕੀਤੇ।

ਆਦਿ ਅੰਤਿ ਏਕੈ ਅਵਤਾਰਾ ॥

aadh a(n)t ekai avataaraa ||

(ਜੋ) ਆਦਿ ਤੋਂ ਅੰਤ ਤਕ ਅਵਤਰਿਤ ਹੈ (ਭਾਵ ਪ੍ਰਕਾਸ਼ਮਾਨ ਹੈ)

ਸੋਈ ਗੁਰੂ ਸਮਝਿਯਹੁ ਹਮਾਰਾ ॥੩੮੫॥

soiee guroo samajhiyahu hamaaraa ||385||

ਉਸੇ ਨੂੰ ਮੇਰਾ ਗੁਰੂ ਸਮਝੋ ॥੩੮੫॥

ਨਮਸਕਾਰ ਤਿਸ ਹੀ ਕੋ ਹਮਾਰੀ ॥

namasakaar tis hee ko hamaaree ||

ਉਸ ਨੂੰ ਮੇਰਾ ਨਮਸਕਾਰ ਹੈ,

ਸਕਲ ਪ੍ਰਜਾ ਜਿਨ ਆਪ ਸਵਾਰੀ ॥

sakal prajaa jin aap savaaree ||

ਜਿਸ ਨੇ ਸਾਰੀ ਪ੍ਰਜਾ ਨੂੰ ਬਣਾਇਆ ਹੈ।

ਸਿਵਕਨ ਕੋ ਸਿਵਗੁਨ ਸੁਖ ਦੀਓ ॥

sivakan ko sivagun sukh dheeo ||

(ਹੇ ਪਰਮ ਸੱਤਾ! ਤੁਸੀਂ) ਸੇਵਕਾ ਨੂੰ ਸ਼ੁਭ ਗੁਣ ਅਤੇ ਸੁਖ ਦਿੱਤਾ ਹੈ

ਸਤੱ੍ਰੁਨ ਕੋ ਪਲ ਮੋ ਬਧ ਕੀਓ ॥੩੮੬॥

sata'run ko pal mo badh keeo ||386||

ਅਤੇ ਵੈਰੀਆਂ ਦਾ ਛਿਣ ਵਿਚ ਵੱਧ ਕੀਤਾ ਹੈ ॥੩੮੬॥

ਘਟ ਘਟ ਕੇ ਅੰਤਰ ਕੀ ਜਾਨਤ ॥

ghaT ghaT ke a(n)tar kee jaanat ||

(ਤੁਸੀਂ) ਹਰ ਇਕ ਦੇ ਅੰਦਰ ਦੀ ਗੱਲ ਜਾਣਦੇ ਹੋ

ਭਲੇ ਬੁਰੇ ਕੀ ਪੀਰ ਪਛਾਨਤ ॥

bhale bure kee peer pachhaanat ||

ਅਤੇ ਚੰਗੇ ਮਾੜੇ ਦੀ ਪੀੜ (ਦੁਖ) ਨੂੰ ਪਛਾਣਦੇ ਹੋ।

ਚੀਟੀ ਤੇ ਕੁੰਚਰ ਅਸਥੂਲਾ ॥

cheeTee te ku(n)char asathoolaa ||

ਕੀੜੀ ਤੋਂ ਲੈ ਕੇ ਵਡਾਕਾਰੇ ਹਾਥੀ ਤਕ,

ਸਭ ਪਰ ਕ੍ਰਿਪਾ ਦ੍ਰਿਸਟਿ ਕਰ ਫੂਲਾ ॥੩੮੭॥

sabh par kirapaa dhirasaT kar foolaa ||387||

ਸਭ ਉਤੇ ਕ੍ਰਿਪਾ ਦ੍ਰਿਸ਼ਟੀ ਰਖ ਕੇ ਪ੍ਰਸੰਨ ਹੁੰਦੇ ਹੋ ॥੩੮੭॥

ਸੰਤਨ ਦੁਖ ਪਾਏ ਤੇ ਦੁਖੀ ॥

sa(n)tan dhukh paae te dhukhee ||

ਸੰਤਾ ਦੇ ਦੁਖੀ ਹੋਣ ਤੇ (ਤੁਸੀਂ) ਦੁਖੀ ਹੁੰਦੇ ਹੋ

ਸੁਖ ਪਾਏ ਸਾਧੁਨ ਕੇ ਸੁਖੀ ॥

sukh paae saadhun ke sukhee ||

ਅਤੇ ਸਾਧਾ ਦੇ ਸੁਖ ਪ੍ਰਾਪਤ ਕਰਨ ਤੇ ਸੁਖੀ ਹੁੰਦੇ ਹੋ।

ਏਕ ਏਕ ਕੀ ਪੀਰ ਪਛਾਨੈਂ ॥

ek ek kee peer pachhaanai(n) ||

(ਤੁਸੀਂ) ਇਕ ਇਕ ਦੇ ਦੁਖ ਨੂੰ ਪਛਾਣਦੇ ਹੋ

ਘਟ ਘਟ ਕੇ ਪਟ ਪਟ ਕੀ ਜਾਨੈਂ ॥੩੮੮॥

ghaT ghaT ke paT paT kee jaanai(n) ||388||

ਅਤੇ ਹਰ ਇਕ ਦੇ ਅੰਦਰ ਪਰਦਿਆਂ (ਵਿਚ ਲੁਕੇ ਭੇਦਾ ਨੂੰ) ਜਾਣਦੇ ਹੋ ॥੩੮੮॥

ਜਬ ਉਦਕਰਖ ਕਰਾ ਕਰਤਾਰਾ ॥

jab udhakarakh karaa karataaraa ||

ਹੇ ਕਰਤਾਰ! ਜਦੋਂ (ਤੁਸੀਂ ਆਪਣਾ) ਵਿਸਤਾਰ ਕਰਦੇ ਹੋ,

ਪ੍ਰਜਾ ਧਰਤ ਤਬ ਦੇਹ ਅਪਾਰਾ ॥

prajaa dharat tab dheh apaaraa ||

ਤਦ ਸਾਰੀ ਪ੍ਰਜਾ (ਆਪਣੀ) ਅਪਾਰ ਹੋਂਦ ਧਾਰਨ ਕਰਦੀ ਹੈ।

ਜਬ ਆਕਰਖ ਕਰਤ ਹੋ ਕਬਹੂੰ ॥

jab aakarakh karat ho kabahoo(n) ||

ਜਦ ਕਦੇ (ਸ੍ਰਿਸ਼ਟੀ ਨੂੰ ਆਪਣੇ ਵਲ) ਖਿਚਦੇ ਹੋ,

ਤੁਮ ਮੈ ਮਿਲਤ ਦੇਹ ਧਰ ਸਭਹੂੰ ॥੩੮੯॥

tum mai milat dheh dhar sabhahoo(n) ||389||

(ਤਦ) ਤੁਹਾਡੇ ਵਿਚ ਸਾਰੇ ਆਕਾਰ (ਦੇਹ-ਧਾਰੀ) ਸਮਾ ਜਾਦੇ ਹਨ ॥੩੮੯॥

ਜੇਤੇ ਬਦਨ ਸ੍ਰਿਸਟਿ ਸਭ ਧਾਰੈ ॥

jete badhan sirasaT sabh dhaarai ||

ਸ੍ਰਿਸ਼ਟੀ ਵਿਚ ਜਿਤਨੇ ਵੀ ਸਭ ਮੂੰਹ ('ਬਦਨ') ਬਣੇ ਹੋਏ ਹਨ,

ਆਪੁ ਆਪਨੀ ਬੂਝ ਉਚਾਰੈ ॥

aap aapanee boojh uchaarai ||

(ਉਨ੍ਰਹਾ ਸਭ ਨੇ) ਆਪਣੀ ਆਪਣੀ ਸੂਝ ਅਨੁਸਾਰ (ਤੇਰੇ ਗੁਣਾ ਦਾ) ਗਾਇਨ ਕੀਤਾ ਹੈ।

ਤੁਮ ਸਭਹੀ ਤੇ ਰਹਤ ਨਿਰਾਲਮ ॥

tum sabhahee te rahat niraalam ||

ਤੁਸੀਂ ਸਾਰਿਆਂ ਤੋਂ ਬੇਲਾਗ ਰਹਿੰਦੇ ਹੋ।

ਜਾਨਤ ਬੇਦ ਭੇਦ ਅਰ ਆਲਮ ॥੩੯੦॥

jaanat bedh bhedh ar aalam ||390||

(ਇਸ) ਭੇਦ ਨੂੰ ਸਾਰੇ ਵੇਦ ਅਤੇ (ਸੰਸਾਰ ਦੇ) ਵਿਦਵਾਨ ਜਾਣਦੇ ਹਨ ॥੩੯੦॥

ਨਿਰੰਕਾਰ ਨ੍ਰਿਬਿਕਾਰ ਨਿਰਲੰਭ ॥

nira(n)kaar nirabikaar nirala(n)bh ||

(ਹੇ ਪਰਮ ਸੱਤਾ! ਤੁਸੀਂ) ਨਿਰਾਕਾਰ, ਨਿਰਵਿਕਾਰ, ਨਿਰਾਧਾਰ ('ਨ੍ਰਿਲੰਭ')

ਆਦਿ ਅਨੀਲ ਅਨਾਦਿ ਅਸੰਭ ॥

aadh aneel anaadh asa(n)bh ||

ਆਦਿ (ਸਰੂਪ) ਅਨੀਲ (ਉਜਲੇ) ਅਨਾਦਿ, ਅਸੰਭ (ਜਨਮ ਰਹਿਤ) ਹੋ।

ਤਾ ਕਾ ਮੂੜ੍ਹ ਉਚਾਰਤ ਭੇਦਾ ॥

taa kaa mooRh uchaarat bhedhaa ||

ਮੂਰਖ ਲੋਗ ਉਸ ਦੇ ਭੇਦ ਦਾ ਵਰਣਨ ਕਰਦੇ ਹਨ,

ਜਾ ਕੋ ਭੇਵ ਨ ਪਾਵਤ ਬੇਦਾ ॥੩੯੧॥

jaa ko bhev na paavat bedhaa ||391||

ਜਿਸ ਦਾ ਭੇਦ ਵੇਦ ਵੀ ਨਹੀਂ ਪਾ ਸਕੇ ਹਨ ॥੩੯੧॥

ਤਾ ਕੋ ਕਰਿ ਪਾਹਨ ਅਨੁਮਾਨਤ ॥

taa ko kar paahan anumaanat ||

(ਜੋ) ਉਸ ਦਾ ਅਨੁਮਾਨ ਪੱਥਰ ਵਿਚ ਕਰਦੇ ਹਨ,

ਮਹਾ ਮੂੜ੍ਹ ਕਛੁ ਭੇਦ ਨ ਜਾਨਤ ॥

mahaa mooRh kachh bhedh na jaanat ||

(ਉਹ) ਮਹਾ ਮੂਰਖ (ਉਸ ਦਾ) ਕੁਝ ਵੀ ਭੇਦ ਨਹੀਂ ਜਾਣਦੇ।

ਮਹਾਦੇਵ ਕੋ ਕਹਤ ਸਦਾ ਸਿਵ ॥

mahaadhev ko kahat sadhaa siv ||

ਉਹ ਮਹਾਦੇਵ ਨੂੰ ਸਦਾ ਸ਼ਿਵ (ਸਦਾ ਕਲਿਆਣਕਾਰੀ ਈਸ਼ਵਰ) ਕਹਿੰਦੇ ਹਨ,

ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥

nira(n)kaar kaa cheenat neh bhiv ||392||

ਪਰ ਨਿਰੰਕਾਰ ਦਾ ਭੇਦ ਨਹੀਂ ਸਮਝਦੇ ॥੩੯੨॥

ਆਪੁ ਆਪਨੀ ਬੁਧਿ ਹੈ ਜੇਤੀ ॥

aap aapanee budh hai jetee ||

(ਹਰ ਇਕ ਦੀ) ਆਪੋ ਆਪਣੀ ਜਿਤਨੀ ਬੁੱਧੀ ਹੈ,

ਬਰਨਤ ਭਿੰਨ ਭਿੰਨ ਤੁਹਿ ਤੇਤੀ ॥

baranat bhi(n)n bhi(n)n tuh tetee ||

(ਉਹ) ਤੁਹਾਡਾ ਭਿੰਨ ਭਿੰਨ ਵਰਣਨ ਕਰਦੇ ਹਨ।

ਤੁਮਰਾ ਲਖਾ ਨ ਜਾਇ ਪਸਾਰਾ ॥

tumaraa lakhaa na jai pasaaraa ||

(ਹੇ ਪ੍ਰਭੂ!) ਤੁਹਾਡੇ ਪਸਾਰੇ ਨੂੰ ਸਮਝਿਆ ਨਹੀਂ ਜਾ ਸਕਦਾ

ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥੩੯੩॥

keh bidh sajaa pratham sa(n)saaraa ||393||

ਕਿ ਕਿਸ ਤਰ੍ਰਹਾ ਪਹਿਲਾ ਸੰਸਾਰ ਸਾਜਿਆ ਗਿਆ ॥੩੯੩॥

ਏਕੈ ਰੂਪ ਅਨੂਪ ਸਰੂਪਾ ॥

ekai roop anoop saroopaa ||

(ਤੇਰਾ) ਇਕੋ ਰੂਪ ਅਨੇਕ ਸਰੂਪਾ ਵਾਲਾ ਹੈ।

ਰੰਕ ਭਯੋ ਰਾਵ ਕਹੀ ਭੂਪਾ ॥

ra(n)k bhayo raav kahee bhoopaa ||

(ਤੁਸੀਂ ਹੀ) ਕਿਤੇ ਰੰਕ ਹੋ, ਕਿਤੇ ਰਾਓ ਅਤੇ ਕਿਤੇ ਰਾਜੇ ਕਹੀਦੇ ਹੋ।

ਅੰਡਜ ਜੇਰਜ ਸੇਤਜ ਕੀਨੀ ॥

a(n)ddaj jeraj setaj keenee ||

(ਤੁਸੀਂ ਪਹਿਲਾ) ਅੰਡਜ, ਜੇਰਜ ਅਤੇ ਸੇਤਜ (ਖਾਣੀਆਂ ਦੀ ਰਚਨਾ) ਕੀਤੀ

ਉਤਭੁਜ ਖਾਨਿ ਬਹੁਰ ਰਚਿ ਦੀਨੀ ॥੩੯੪॥

autabhuj khaan bahur rach dheenee ||394||

ਅਤੇ ਫਿਰ ਉਤਭੁਜ ਖਾਣੀ ਦੀ ਰਚਨਾ ਕਰ ਦਿੱਤੀ ॥੩੯੪॥

ਕਹੂੰ ਫੂਲ ਰਾਜਾ ਹ੍ਵੈ ਬੈਠਾ ॥

kahoo(n) fool raajaa havai baiThaa ||

ਕਿਤੇ (ਤੁਸੀਂ) ਪ੍ਰਸੰਨਤਾ ਪੂਰਵਕ ਰਾਜੇ ਬਣੇ ਬੈਠੇ ਹੋ

ਕਹੂੰ ਸਿਮਟਿ ਭ੍ਯਿੋ ਸੰਕਰ ਇਕੈਠਾ ॥

kahoo(n) simaT bhiyo sa(n)kar ikaiThaa ||

ਅਤੇ ਕਿਤੇ ਸਿਮਟ ਕੇ ਸ਼ੰਕਰ ਦੀ (ਮੂਰਤੀ ਵਿਚ) ਇਕੱਠੇ ਹੋ ਗਏ ਹੋ (ਅਰਥਾਤਰ- ਕਿਤੇ ਸੰਯੁਕਤ ਹੋ ਕੇ ਇਕੱਠੇ ਸਿਮਟੇ ਹੋਏ ਹੋ)।

ਸਗਰੀ ਸ੍ਰਿਸਟਿ ਦਿਖਾਇ ਅਚੰਭਵ ॥

sagaree sirasaT dhikhai acha(n)bhav ||

(ਤੁਸੀਂ) ਸਾਰੀ ਸ੍ਰਿਸ਼ਟੀ ਦਾ ਅਚੰਭਾ ਵਿਖਾਇਆ ਹੈ।

ਆਦਿ ਜੁਗਾਦਿ ਸਰੂਪ ਸੁਯੰਭਵ ॥੩੯੫॥

aadh jugaadh saroop suya(n)bhav ||395||

(ਤੁਸੀਂ) ਮੁਢ ਵਿਚ, ਜੁਗਾ ਦੇ ਆਰੰਭ ਵਿਚ ਆਪਣੇ ਆਪ ਹੋਂਦ ਵਿਚ ਆਣ ਵਾਲੇ ਸਰੂਪ ਹੋ ॥੩੯੫॥

ਅਬ ਰੱਛਾ ਮੇਰੀ ਤੁਮ ਕਰੋ ॥

ab ra'chhaa meree tum karo ||

(ਤੁਸੀਂ) ਹੁਣ ਮੇਰੀ ਰਖਿਆ ਕਰੋ।

ਸਿੱਖ ਉਬਾਰਿ ਅਸਿੱਖ ਸੰਘਰੋ ॥

si'kh ubaar asi'kh sa(n)gharo ||

(ਤੁਸੀਂ) ਸਿੱਖਾ ਨੂੰ ਬਚਾਓ ਅਤੇ ਅਸਿੱਖਾ ਨੂੰ ਨਸ਼ਟ ਕਰੋ।

ਦੁਸ਼ਟ ਜਿਤੇ ਉਠਵਤ ਉਤਪਾਤਾ ॥

dhushaT jite uThavat utapaataa ||

ਜਿਤਨੇ ਦੁਸ਼ਟ ਉਤਪਾਤ (ਉਪਦ੍ਰ) ਮਚਾਉਾਂਦੇ ਹਨ,

ਸਕਲ ਮਲੇਛ ਕਰੋ ਰਣ ਘਾਤਾ ॥੩੯੬॥

sakal malechh karo ran ghaataa ||396||

(ਉਨ੍ਰਹਾ) ਸਾਰਿਆਂ ਮਲੇਛਾ ਦਾ ਰਣ ਵਿਚ ਨਾਸ਼ ਕਰੋ ॥੩੯੬॥

ਜੇ ਅਸਿਧੁਜ ਤਵ ਸਰਨੀ ਪਰੇ ॥

je asidhuj tav saranee pare ||

ਹੇ ਅਸਿਧੁਜ! ਜੋ ਤੁਹਾਡੀ ਸ਼ਰਨ ਵਿਚ ਪੈਂਦੇ ਹਨ,

ਤਿਨ ਕੇ ਦੁਸ਼ਟ ਦੁਖਿਤ ਹ੍ਵੈ ਮਰੇ ॥

tin ke dhushaT dhukhit havai mare ||

ਉਨ੍ਰਹਾ ਦੇ ਦੁਸ਼ਟ (ਦੁਸ਼ਮਨ) ਦੁਖੀ ਹੋ ਕੇ ਮਰਦੇ ਹਨ।

ਪੁਰਖ ਜਵਨ ਪਗ ਪਰੇ ਤਿਹਾਰੇ ॥

purakh javan pag pare tihaare ||

(ਜੋ) ਪੁਰਸ਼ ਤੁਹਾਡੀ ਸ਼ਰਨ ਵਿਚ ਪੈਂਦੇ ਹਨ,

ਤਿਨ ਕੇ ਤੁਮ ਸੰਕਟ ਸਭ ਟਾਰੇ ॥੩੯੭॥

tin ke tum sa(n)kaT sabh Taare ||397||

ਉਨ੍ਰਹਾ ਦੇ ਸਾਰੇ ਸੰਕਟ ਤੁਸੀਂ ਦੂਰ ਕਰ ਦਿੰਦੇ ਹੋ ॥੩੯੭॥

ਜੋ ਕਲਿ ਕੋ ਇਕ ਬਾਰ ਧਿਐ ਹੈ ॥

jo kal ko ik baar dhiaai hai ||

ਜੋ 'ਕਲਿ' ਨੂੰ ਇਕ ਵਾਰ ਧਿਆਉਾਂਦੇ ਹਨ,

ਤਾ ਕੇ ਕਾਲ ਨਿਕਟਿ ਨਹਿ ਐਹੈ ॥

taa ke kaal nikaT neh aaihai ||

(ਫਿਰ) ਕਾਲ ਉਨ੍ਰਹਾ ਦੇ ਨੇੜੇ ਨਹੀਂ ਆਉਾਂਦਾ।

ਰੱਛਾ ਹੋਇ ਤਾਹਿ ਸਭ ਕਾਲਾ ॥

ra'chhaa hoi taeh sabh kaalaa ||

ਉਨ੍ਰਹਾ ਦੀ ਸਾਰੇ ਕਾਲਾ ਵਿਚ ਰਖਿਆ ਹੁੰਦੀ ਹੈ

ਦੁਸਟ ਅਰਿਸਟ ਟਰੇਂ ਤਤਕਾਲਾ ॥੩੯੮॥

dhusaT arisaT Tare(n) tatakaalaa ||398||

(ਅਤੇ ਉਨ੍ਰਹਾ ਦੇ) ਦੁਸ਼ਟ ਅਤੇ ਵਿਘਨ ਉਸੇ ਵੇਲੇ ਦੂਰ ਹੋ ਜਾਦੇ ਹਨ ॥੩੯੮॥

ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਿਹੋ ॥

kirapaa dhirasaT tan jaeh nihariho ||

(ਤੁਸੀਂ) ਜਿਸ ਨੂੰ ਕ੍ਰਿਪਾ ਦ੍ਰਿਸ਼ਟੀ ਨਾਲ ਵੇਖਦੇ ਹੋ,

ਤਾਕੇ ਤਾਪ ਤਨਕ ਮੋ ਹਰਿਹੋ ॥

taake taap tanak mo hariho ||

ਉਨ੍ਰਹਾ ਦੇ (ਸਾਰੇ) ਦੁਖ ਛਿਣ ਵਿਚ ਹਰੇ ਜਾਦੇ ਹਨ।

ਰਿੱਧਿ ਸਿੱਧਿ ਘਰ ਮੋ ਸਭ ਹੋਈ ॥

ri'dh si'dh ghar mo sabh hoiee ||

(ਉਨ੍ਰਹਾ ਦੇ) ਘਰ ਵਿਚ ਸਭ ਰਿਧੀਆਂ ਅਤੇ ਸਿਧੀਆਂ ਹੋ ਜਾਦੀਆਂ ਹਨ

ਦੁਸ਼ਟ ਛਾਹ ਛ੍ਵੈ ਸਕੈ ਨ ਕੋਈ ॥੩੯੯॥

dhushaT chhaeh chhavai sakai na koiee ||399||

ਅਤੇ ਕੋਈ ਦੁਸ਼ਟ (ਦੁਸ਼ਮਨ) (ਉਨ੍ਰਹਾ ਦੀ) ਪਰਛਾਈ ਨੂੰ ਵੀ ਛੋਹ ਨਹੀਂ ਸਕਦਾ ॥੩੯੯॥

ਏਕ ਬਾਰ ਜਿਨ ਤੁਮੈ ਸੰਭਾਰਾ ॥

ek baar jin tumai sa(n)bhaaraa ||

(ਹੇ ਪਰਮ ਸੱਤਾ!) ਜਿਸ ਨੇ ਇਕ ਵਾਰ ਤੁਹਾਨੂੰ ਯਾਦ ਕਰ ਲਿਆ,

ਕਾਲ ਫਾਸ ਤੇ ਤਾਹਿ ਉਬਾਰਾ ॥

kaal faas te taeh ubaaraa ||

ਉਸ ਨੂੰ (ਤੁਸੀਂ) ਕਾਲ ਦੀ ਫਾਹੀ ਤੋਂ ਬਚਾ ਲਿਆ।

ਜਿਨ ਨਰ ਨਾਮ ਤਿਹਾਰੋ ਕਹਾ ॥

jin nar naam tihaaro kahaa ||

ਜਿਸ ਵਿਅਕਤੀ ਨੇ ਤੁਹਾਡਾ ਨਾਮ ਉਚਾਰ ਦਿੱਤਾ,

ਦਾਰਿਦ ਦੁਸਟ ਦੋਖ ਤੇ ਰਹਾ ॥੪੦੦॥

dhaaridh dhusaT dhokh te rahaa ||400||

(ਉਹ) ਦਰਿਦ੍ਰ (ਗ਼ਰੀਬੀ) ਦੁਸ਼ਟ (ਦੁਸ਼ਮਨ) ਅਤੇ ਦੁਖਾ ਤੋਂ ਬਚ ਗਿਆ ॥੪੦੦॥

ਖੜਗ ਕੇਤ ਮੈ ਸਰਣਿ ਤਿਹਾਰੀ ॥

khaRag ket mai saran tihaaree ||

ਹੇ ਖੜਗਕੇਤੁ! ਮੈਂ ਤੁਹਾਡੀ ਸ਼ਰਨ ਵਿਚ ਹਾ।

ਆਪ ਹਾਥ ਦੈ ਲੇਹੁ ਉਬਾਰੀ ॥

aap haath dhai leh ubaaree ||

ਆਪਣਾ ਹੱਥ ਦੇ ਕੇ (ਮੈਨੂੰ) ਬਚਾ ਲਵੋ।

ਸਰਬ ਠੌਰ ਮੋ ਹੋਹੁ ਸਹਾਈ ॥

sarab Thauar mo hoh sahaiee ||

ਸਭ ਥਾਵਾ ਤੇ ਮੇਰੇ ਸਹਾਇਕ ਹੋ ਜਾਓ।

ਦੁਸਟ ਦੋਖ ਤੇ ਲੇਹੁ ਬਚਾਈ ॥੪੦੧॥

dhusaT dhokh te leh bachaiee ||401||

ਦੁਸ਼ਟ (ਦੁਸ਼ਮਨ) ਅਤੇ ਦੁਖ ਤੋਂ ਬਚਾ ਲਵੋ ॥੪੦੧॥

ਕ੍ਰਿਪਾ ਕਰੀ ਹਮ ਪਰ ਜਗਮਾਤਾ ॥

kirapaa karee ham par jagamaataa ||

ਮੇਰੇ ਉਤੇ ਜਗਮਾਤਾ ਨੇ ਕ੍ਰਿਪਾ ਕੀਤੀ ਹੈ

ਗ੍ਰੰਥ ਕਰਾ ਪੂਰਨ ਸੁਭਰਾਤਾ ॥

gra(n)th karaa pooran subharaataa ||

(ਅਤੇ ਮੈਂ) ਸ਼ੁਭ ਗੁਣਾ ਨਾਲ ਭਰਪੂਰ ('ਸੁਭਰਾਤਾ') ਗ੍ਰੰਥ ਪੂਰਾ ਕੀਤਾ ਹੈ।

ਕਿਲਬਿਖ ਸਕਲ ਦੇਹ ਕੋ ਹਰਤਾ ॥

kilabikh sakal dheh ko harataa ||

(ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾ ਨੂੰ ਨਸ਼ਟ ਕਰਨ ਵਾਲੀ

ਦੁਸਟ ਦੋਖਿਯਨ ਕੋ ਛੈ ਕਰਤਾ ॥੪੦੨॥

dhusaT dhokhiyan ko chhai karataa ||402||

ਅਤੇ ਦੁਸ਼ਟਾ (ਵੈਰੀਆਂ) ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ ॥੪੦੨॥

ਸ੍ਰੀ ਅਸਿਧੁਜ ਜਬ ਭਏ ਦਯਾਲਾ ॥

sree asidhuj jab bhe dhayaalaa ||

ਜਦ ਸ੍ਰੀ ਅਸਿਧੁਜ (ਮਹਾ ਕਾਲ) ਦਿਆਲ ਹੋਏ,

ਪੂਰਨ ਕਰਾ ਗ੍ਰੰਥ ਤਤਕਾਲਾ ॥

pooran karaa gra(n)th tatakaalaa ||

ਤਾ ਉਸੇ ਵੇਲੇ (ਮੈਂ ਇਹ) ਗ੍ਰੰਥ ਮੁਕੰਮਲ ਕਰ ਲਿਆ।

ਮਨ ਬਾਛਤ ਫਲ ਪਾਵੈ ਸੋਈ ॥

man baachhat fal paavai soiee ||

(ਜੋ ਇਸ ਦਾ ਪਠਨ ਪਾਠਨ ਕਰੇਗਾ) ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ।

ਦੂਖ ਨ ਤਿਸੈ ਬਿਆਪਤ ਕੋਈ ॥੪੦੩॥

dhookh na tisai biaapat koiee ||403||

ਉਸ ਨੂੰ ਕੋਈ ਵੀ ਦੁਖ ਵਿਆਪਤ ਨਹੀਂ ਹੋਵੇਗਾ ॥੪੦੩॥

📖 ਇਹ ਬਾਣੀ ਕੀ ਸਿਖਾਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਰੱਖਿਅਕ ਪਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ ਉਹ ਆਪਣੇ ਹੱਥ ਨਾਲ ਸਾਨੂੰ ਸੁਰੱਖਿਅਤ ਰੱਖੇ, ਸਾਡੇ ਮਨ ਦੀਆਂ ਇੱਛਾਵਾਂ ਪੂਰੀਆਂ ਕਰੇ, ਸਾਡਾ ਮਨ ਆਪਣੇ ਚਰਨਾਂ ਵਿੱਚ ਜੋੜੀ ਰੱਖੇ ਅਤੇ ਸਾਨੂੰ ਆਪਣਾ ਜਾਣ ਕੇ ਸਾਡੀ ਪਾਲਣਾ ਕਰੇ। ਇਸ ਅਰਦਾਸ ਵਿੱਚ ਦੁਸ਼ਮਣਾਂ, ਡਰ ਅਤੇ ਦੁੱਖ ਤੋਂ ਰੱਖਿਆ, ਆਪਣੇ ਪਰਿਵਾਰ ਅਤੇ ਸਿੱਖਾਂ ਲਈ ਸੁੱਖ-ਸ਼ਾਂਤੀ, ਅਤੇ ਪਰਮਾਤਮਾ ਦੇ ਨਾਮ ਦੀ ਸਦਾ ਤਾਜ਼ਾ ਰਹਿਣ ਵਾਲੀ ਤਾਂਘ ਮੰਗੀ ਗਈ ਹੈ।

ਇਹ ਬਾਣੀ ਉਸ ਇੱਕ ਕਰਤਾਰ ਦੀ ਉਸਤਤ ਵੀ ਕਰਦੀ ਹੈ, ਜਿਸ ਨੇ ਸਾਰਾ ਸੰਸਾਰ ਅਤੇ ਇਸ ਦਾ ਹਰ ਜੀਵ ਬਣਾਇਆ ਹੈ — ਨਿੱਕੀ ਜਿਹੀ ਕੀੜੀ ਤੋਂ ਲੈ ਕੇ ਵੱਡੇ ਹਾਥੀ ਤੱਕ। ਪਰਮਾਤਮਾ ਹਰ ਦਿਲ ਨੂੰ ਜਾਣਦਾ ਹੈ, ਆਪਣੇ ਭਗਤਾਂ ਦੇ ਸੁੱਖ-ਦੁੱਖ ਮਹਿਸੂਸ ਕਰਦਾ ਹੈ, ਅਤੇ ਲੋਕਾਂ ਵੱਲੋਂ ਕਲਪੇ ਹਰ ਰੂਪ ਤੋਂ ਪਰੇ ਹੈ। ਜੋ ਪਰਮਾਤਮਾ ਦੀ ਸ਼ਰਨ ਲੈਂਦੇ ਹਨ, ਉਨ੍ਹਾਂ ਦੀ ਹਰ ਵੇਲੇ ਰੱਖਿਆ ਹੁੰਦੀ ਹੈ, ਅਤੇ ਉਨ੍ਹਾਂ ਦੀਆਂ ਮੁਸੀਬਤਾਂ ਮੁੱਕ ਜਾਂਦੀਆਂ ਹਨ। ਇਸ ਦਾ ਸੁਨੇਹਾ ਇਹ ਹੈ ਕਿ ਸੱਚੀ ਸੁਰੱਖਿਆ ਸਿਰਫ਼ ਪਰਮਾਤਮਾ ਤੋਂ ਹੀ ਮਿਲਦੀ ਹੈ।

🛡️ ਸਿੱਖ ਇਸ ਨੂੰ ਕਦੋਂ ਪੜ੍ਹਦੇ ਜਾਂ ਗਾਉਂਦੇ ਹਨ

ਚੌਪਈ ਸਾਹਿਬ ਸ਼ਾਮ ਦੀ ਬਾਣੀ ਰਹਿਰਾਸ ਸਾਹਿਬ ਦਾ ਹਿੱਸਾ ਹੈ, ਅਤੇ ਬਹੁਤ ਸਾਰੇ ਸਿੱਖ, ਖ਼ਾਸ ਕਰਕੇ ਅੰਮ੍ਰਿਤਧਾਰੀ ਸਿੱਖ, ਇਸ ਨੂੰ ਸਵੇਰ ਦੇ ਨਿਤਨੇਮ ਦੀਆਂ ਪੰਜ ਬਾਣੀਆਂ ਵਿੱਚੋਂ ਇੱਕ ਵਜੋਂ ਵੀ ਪੜ੍ਹਦੇ ਹਨ। ਇਹ ਉਨ੍ਹਾਂ ਪੰਜ ਬਾਣੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਪਾਠ ਅੰਮ੍ਰਿਤ ਸੰਚਾਰ ਸਮੇਂ ਅੰਮ੍ਰਿਤ ਤਿਆਰ ਕਰਦਿਆਂ ਕੀਤਾ ਜਾਂਦਾ ਹੈ।

ਕਿਉਂਕਿ ਇਹ ਰੱਖਿਆ ਲਈ ਅਰਦਾਸ ਹੈ, ਇਸ ਲਈ ਬਹੁਤ ਸਾਰੇ ਸਿੱਖ ਚੌਪਈ ਸਾਹਿਬ ਸਫ਼ਰ ਤੋਂ ਪਹਿਲਾਂ, ਰਾਤ ਨੂੰ ਸੌਣ ਤੋਂ ਪਹਿਲਾਂ, ਕਿਸੇ ਦੇ ਬਿਮਾਰ ਹੋਣ ’ਤੇ ਜਾਂ ਜਦੋਂ ਵੀ ਉਨ੍ਹਾਂ ਨੂੰ ਡਰ ਲੱਗੇ, ਵੀ ਪੜ੍ਹਦੇ ਹਨ, ਇਸ ਭਰੋਸੇ ਨਾਲ ਕਿ ਪਰਮਾਤਮਾ ਦਾ ਹੱਥ ਉਨ੍ਹਾਂ ਦੇ ਸਿਰ ’ਤੇ ਹੈ।

← ਅਰਥਾਂ ਸਹਿਤ ਸ਼ਬਦ